Categories
Punjabi Shuchita Batra The Medical Hub

ਸ਼ੂਗਰ ਤੋਂ ਪੀੜਤ ਔਰਤਾਂ ਨੂੰ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੇ ਸਮੇਂ ਇਨ੍ਹਾਂ 5 ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਬੱਚਾ ਸਿਹਤਮੰਦ ਰਹੇਗਾ

ਜਿਵੇਂ ਕਿ ਇਹ ਗੱਲ ਸਾਰੇ ਜਾਣਦੇ ਹਨ, ਕਿ ਸ਼ੂਗਰ ਇੱਕ ਗੰਭੀਰ ਬਿਮਾਰੀ ਹੈ, ਜਿਸ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿਹਨਾਂ ਔਰਤਾਂ ਅਤੇ ਮਰਦਾਂ ਨੂੰ ਸ਼ੂਗਰ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਜਰੂਰਤ ਹੁੰਦੀ ਹੈ। ਉਹਨਾਂ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣਾ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਨੂੰ ਖਾਣਾ ਚਾਹੀਦਾ ਹੈ, ਤੇ ਨਾਲ ਹੀ ਇਸ ਤੋਂ ਪੀੜਿਤ ਲੋਕਾਂ ਨੂੰ ਸ਼ੂਗਰ ਵਰਗੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਇਸਦਾ ਸੇਵਨ ਬਲੱਡ ਸ਼ੂਗਰ ਦੇ ਪੱਧਰ ਨੂੰ ਖਰਾਬ ਕਰ ਸਕਦਾ ਹੈ। ਡਾਈਬਟੀਜ਼ ਤੋਂ ਪੀੜਿਤ ਮਰੀਜ਼ ਜੇਕਰ ਆਪਣੇ ਬਲੱਡ ਸ਼ੂਗਰ ਨੂੰ ਲੰਬੇ ਸਮੇਂ ਤੱਕ ਕੰਟਰੋਲ ਵਿੱਚ ਨਹੀਂ ਰੱਖ ਪਾਉਂਦੇ ਹਨ, ਤਾਂ ਇਸ ਸਮੱਸਿਆ ਦੇ ਕਾਰਣ ਉਹਨਾਂ ਦੇ ਸਰੀਰ ਦੇ ਅੰਗ ਵੀ ਫੇਲ੍ਹ ਹੋ ਸਕਦੇ ਹਨ। ਉਦਾਹਰਣ ਦੇ ਤੌਰ ਤੇ, ਵਿਅਕਤੀ ਦੇ ਗੁਰਦਿਆਂ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ, ਅਤੇ ਦਿਲ ਨਾਲ ਸਬੰਧਤ ਸਮੱਸਿਆਵਾਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸਦੇ ਨਾਲ ਹੀ ਜੇਕਰ ਆਪਣੀ ਛਾਤੀ ਦਾ ਦੁੱਧ ਚੁੰਘਾਉਣ ਵਾਲੀ ਔਰਤ ਨੂੰ ਡਾਇਬਟੀਜ਼ ਹੈ ਤਾਂ ਉਸਨੂੰ ਇਸ ਸਬੰਧ ਵਿੱਚ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਆਓ ਇਸ ਲੇਖ ਦੁਆਰਾ ਜਾਣਦੇ ਹਾਂ ਕਿ ਸ਼ੂਗਰ ਤੋਂ ਪੀੜਿਤ ਔਰਤਾਂ ਨੂੰ ਛਾਤੀ ਦਾ ਦੁੱਧ ਚੁੰਘਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਿਹੜੀਆਂ ਸਾਵਧਾਨੀਆਂ ਨੂੰ ਵਰਤਣਾ ਚਾਹੀਦਾ ਹੈ।  

ਸ਼ੂਗਰ ਤੋਂ ਪੀੜਤ ਔਰਤਾਂ ਨੂੰ ਛਾਤੀ ਦਾ ਦੁੱਧ ਪਿਲਾਉਂਦੇ ਸਮੇਂ ਇਨ੍ਹਾਂ 5 ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। 

1.ਬਲੱਡ ਸ਼ੂਗਰ ਦੇ ਪੱਧਰ ਦੀ ਨਿਯਮਿਤ ਤੌਰ ‘ਤੇ ਜਾਂਚ ਕਰੋ।

ਆਮ ਤੌਰ ਤੇ ਸ਼ੂਗਰ ਰੋਗ ਤੋਂ ਪੀੜਿਤ ਔਰਤਾਂ ਨੂੰ ਆਪਣੇ ਬੱਚੇ ਨੂੰ ਦੁੱਧ ਚੁੰਘਾਉਂਦੇ ਸਮੇਂ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਤੇ ਉਹਨਾਂ ਨੂੰ ਦਿਨ ਵਿੱਚ ਕਈ ਵਾਰ ਆਪਣੇ ਬਲੱਡ ਸ਼ੂਗਰ ਦੇ ਪੱਧਰ ਦੀ ਜਾਂਚ ਕਰਨੀ ਚਾਹੀਦੀ ਹੈ। ਖਾਸ ਕਰਕੇ ਬਲੱਡ ਸ਼ੂਗਰ ਦੇ ਪੱਧਰ ਦੀ ਜਾਂਚ ਉਹਨਾਂ ਨੂੰ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਰਨੀ ਜਰੂਰੀ ਹੁੰਦੀ ਹੈ। ਤੁਸੀਂ ਜੇਕਰ ਕਿਸੇ ਵੀ ਕਿਸਮ ਦੀ ਦਵਾਈ ਜਾਂ ਇਨਸੁਲਿਨ ਦਾ ਸੇਵਨ ਕਰ ਰਹੇ ਹੋਂ, ਤਾਂ ਤੁਹਾਨੂੰ ਹਰ ਵਾਰੀ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਤੋਂ ਬਾਅਦ ਬਲੱਡ ਸ਼ੂਗਰ ਦੇ ਪੱਧਰ ਦੀ ਜਾਂਚ ਕਰਨਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।

2.ਆਪਣੀ ਖੁਰਾਕ ਦਾ ਧਿਆਨ ਰੱਖੋ

ਸ਼ੂਗਰ ਵਾਲੀਆਂ ਔਰਤਾਂ ਨੂੰ ਦੁੱਧ ਚੁੰਘਾਉਂਦੇ ਸਮੇਂ ਆਪਣੀ ਖੁਰਾਕ ਦਾ ਖ਼ਾਸ ਧਿਆਨ ਅਤੇ ਆਪਣੀ ਖੁਰਾਕ ਵਿੱਚ ਸੰਤੁਲਨ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਔਰਤਾਂ ਨੂੰ ਆਪਣੀ ਖੁਰਾਕ ਵਿੱਚ ਪ੍ਰੋਟੀਨ, ਗੁੰਝਲਦਾਰ ਕਾਰਬੋਹਾਈਡਰੇਟ ਅਤੇ ਸਿਹਤਮੰਦ ਚਰਬੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਹਨਾਂ ਚੀਜਾਂ ਨੂੰ ਖਾਣ ਨਾਲ ਤੁਹਾਡਾ ਬਲੱਡ ਸ਼ੂਗਰ ਦਾ ਪੱਧਰ ਸੰਤੁਲਿਤ ਰਹੇਗਾ। ਇਸਦੇ ਨਾਲ ਹੀ ਸ਼ੂਗਰ ਵਾਲੀਆਂ ਔਰਤਾਂ ਨੂੰ ਬਹੁਤ ਸਾਰਾ ਪਾਣੀ ਪੀ ਕੇ ਆਪਣੇ ਸਰੀਰ ਨੂੰ ਹਾਈਡਰੇਟਿਡ ਰੱਖਣਾ ਚਾਹੀਦਾ ਹੈ। ਜਦੋਂ ਔਰਤ ਦੇ ਸਰੀਰ ਵਿੱਚ ਕਾਫ਼ੀ ਪਾਣੀ ਹੁੰਦਾ ਹੈ, ਤਾਂ ਉਸਦੀ ਸਿਹਤ ਤੰਦਰੁਸਤ ਰਹਿੰਦੀ ਹੈ ਅਤੇ ਦੁੱਧ ਦਾ ਉਤਪਾਦਨ ਵੀ ਸਹੀ ਰਹਿੰਦਾ ਹੈ। 

3.ਦਿਨ ਵਿੱਚ ਕਈ ਵਾਰ ਥੋੜ੍ਹਾ-ਥੋੜ੍ਹਾ ਖਾਣਾ ਖਾਓ।

ਸ਼ੂਗਰ ਤੋਂ ਪੀੜਿਤ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਦਿਨ ਵਿੱਚ ਕਈ ਵਾਰ ਥੋੜ੍ਹਾ-ਥੋੜ੍ਹਾ ਖਾਣਾ-ਖਾਣਾ ਚਾਹੀਦਾ ਹੈ। ਥੋੜ੍ਹਾ-ਥੋੜ੍ਹਾ ਖਾਣਾ ਔਰਤਾਂ ਦੇ ਬਲੱਡ ਸ਼ੂਗਰ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ। ਇਸ ਦੌਰਾਨ ਔਰਤਾਂ ਨੂੰ ਦਿਨ ਵੇਲੇ ਸਮੇਂ-ਸਮੇਂ ‘ਤੇ ਸਿਹਤਮੰਦ ਸਨੈਕਸ ਜਿਵੇਂ ਸਪ੍ਰਾਉਟ, ਭੁੰਨੇ ਹੋਏ ਛੋਲੇ ਆਦਿ ਨੂੰ ਖਾਣਾ ਚਾਹੀਦਾ ਹੈ। ਇਸਦੇ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਅਤੇ ਬਲੱਡ ਸ਼ੂਗਰ ਵਿੱਚ ਅਚਾਨਕ ਵਾਧੇ ਜਾਂ ਘਾਟੇ ਦਾ ਖ਼ਤਰਾ ਵੀ ਘੱਟਦਾ ਹੈ। ਇਸ ਦੌਰਾਨ ਇੱਕ ਗੱਲ ਨੂੰ ਧਿਆਨ ਵਿੱਚ ਰੱਖੋਂ ਕਿ ਆਪਣੀ ਡਾਈਟ ਵਿੱਚ ਸਨੈਕਸ ਵਰਗੀਆਂ ਚੀਜ਼ਾਂ ਸ਼ਾਮਿਲ ਨਾ ਕਰੋ। ਇਸਦੇ ਨਾਲ ਬਲੱਡ ਸ਼ੂਗਰ ਅਚਾਨਕ ਵੱਧ ਸਕਦਾ ਹੈ, ਜੋ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੋਵੇਗਾ। 

4. ਸਮੇਂ ਸਿਰ ਦਵਾਈ ਲਓ

ਸ਼ੂਗਰ ਤੋਂ ਪੀੜਿਤ ਔਰਤਾਂ ਨੂੰ ਡਾਕਟਰ ਦੁਆਰਾ ਦੱਸੀਆਂ ਗਈਆਂ ਦਵਾਈਆਂ ਜਾਂ ਇਨਸੁਲਿਨ ਨੂੰ ਸਮੇਂ ਸਿਰ ਅਤੇ ਨਿਯਮਿਤ ਤੌਰ ‘ਤੇ ਲੈਣੀਆਂ ਚਾਹੀਦੀਆਂ ਹਨ। ਇਸਦੇ ਨਾਲ ਤੁਹਾਡਾ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ ਵਿੱਚ ਰਹੇਗਾ ਅਤੇ ਬੱਚੇ ਨੂੰ ਦੁੱਧ ਚੁੰਘਾਉਣ ਵਿੱਚ ਵੀ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਵੇਗੀ। ਜੇਕਰ ਤੁਹਾਨੂੰ ਕਦੇ ਮਹਿਸੂਸ ਹੁੰਦਾ ਹੈ ਕਿ ਦੁੱਧ ਪਿਲਾਉਣ ਤੋਂ ਬਾਅਦ ਤੁਹਾਡੀ ਸਿਹਤ ‘ਤੇ ਬੁਰਾ ਪ੍ਰਭਾਵ ਪੈ ਰਿਹਾ, ਤੁਹਾਨੂੰ ਕਮਜ਼ੋਰੀ ਜਾਂ ਚੱਕਰ ਆਉਣੇ ਮਹਿਸੂਸ ਹੁੰਦੇ ਹਨ, ਤਾਂ ਤੁਹਾਨੂੰ  ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। 

5.ਕੈਫੀਨ ਤੋਂ ਦੂਰੀ ਬਣਾ ਕੇ ਰੱਖੋ। 

ਸ਼ੂਗਰ ਤੋਂ ਪੀੜਿਤ ਔਰਤਾਂ ਨੂੰ ਜ਼ਿਆਦਾਤਰ ਕੈਫੀਨ ਦੇ ਸੇਵਨ ਤੋਂ  ਆਪਣਾ ਬਚਾਵ ਕਰਨਾ ਚਾਹੀਦਾ ਹੈ। ਖ਼ਾਸ ਤੋਰ ਤੇ ਜਿਹੜੀਆਂ ਔਰਤਾਂ ਆਪਣੇ ਬੱਚੇ ਨੂੰ ਦੁੱਧ ਚੁੰਘਾਉਂਦੀਆਂ ਹਨ ਉਹਨਾਂ ਨੂੰ ਇਸਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਔਰਤ ਕੈਫੀਨ ਦਾ ਸੇਵਨ ਜ਼ਿਆਦਾ ਕਰਦੀ ਹੈ ਤਾਂ ਉਹ ਉਹਨਾਂ ਦੇ ਬਲੱਡ ਸ਼ੂਗਰ ਦੇ ਪੱਧਰ ਨੂੰ ਖ਼ਰਾਬ ਕਰ ਸਕਦਾ ਹੈ। ਕੈਫੀਨ ਵਾਲੀਆਂ ਚੀਜ਼ਾਂ ਜਿਵੇਂ ਕਿ ਕੌਫੀ, ਕੋਲਡ ਡਰਿੰਕਸ ਜਾਂ ਐਨਰਜੀ ਡਰਿੰਕਸ ਆਦਿ ਚੀਜਾਂ ਦਾ ਸੇਵਨ ਸ਼ੂਗਰ ਵਾਲੀਆਂ ਔਰਤਾਂ ਲਈ ਚੰਗੀ ਨਹੀਂ ਹੈ। ਇਹ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਸ਼ੂਗਰ ਤੋਂ ਪੀੜਿਤ ਔਰਤਾਂ ਨੂੰ ਅਜਿਹੀ ਕੋਈ ਵੀ ਡਰਿੰਕ ਨਹੀਂ ਲੈਣੀ ਚਾਹੀਦੀ ਜੋ ਤੁਹਾਡੇ ਬਲੱਡ ਸ਼ੂਗਰ ਨੂੰ ਪ੍ਰਭਾਵਿਤ ਕਰੇ। ਇਸਦੀ ਬਜਾਏ ਤੁਸੀਂ ਨਾਰੀਅਲ ਪਾਣੀ ਜਾਂ ਹਰਬਲ ਚਾਹ ਵਰਗੀਆਂ ਚੀਜਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹੋਂ। 

ਸਿੱਟਾ : ਅੱਜ ਦੇ ਸਮੇਂ ਵਿੱਚ ਸ਼ੂਗਰ ਦੀ ਸਮੱਸਿਆ ਲੋਕਾਂ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਹੈ। ਹਾਲਾਂਕਿ ਸ਼ੂਗਰ ਹੋਣ ਦੇ ਬਾਵਜੂਦ ਵੀ ਇੱਕ ਮਾਂ ਆਪਣੇ ਬੱਚੇ ਨੂੰ ਆਸਾਨੀ ਨਾਲ ਅਤੇ ਸੁਰੱਖਿਅਤ ਢੰਗ ਨਾਲ ਛਾਤੀ ਦਾ ਦੁੱਧ ਚੁੰਘਾ ਸਕਦੀ ਹੈ,ਇਸ ਦੌਰਾਨ ਔਰਤ ਨੂੰ ਸਿਰਫ ਥੋੜ੍ਹੀ ਜਿਹੀ ਸਮਝ ਅਤੇ ਨਿਯਮਤ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ ਜਿਵੇਂ ਬਲੱਡ ਸ਼ੂਗਰ ਦੇ ਪੱਧਰ ਦੀ ਨਿਯਮਿਤ ਜਾਂਚ ਕਰਵਾਣਾ, ਆਪਣੀ ਖੁਰਾਕ ਦਾ ਧਿਆਨ ਰੱਖਣਾ, ਸਮੇਂ ਸਿਰ ਦਵਾਈ ਦਾ ਲੈਣਾ ਅਤੇ ਕੈਫੀਨ ਤੋਂ ਦੂਰ ਰਹਿਣਾ ਆਦਿ। ਜੇਕਰ ਤੁਸੀਂ ਵੀ ਸ਼ੂਗਰ ਰੋਗ ਤੋਂ ਪੀੜਿਤ ਹੋਂ ਅਤੇ ਇਸਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਹੀ ਅਮੈਰੀਟਸ ਹਸਪਤਾਲ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਨਹਿਰਾਂ ਤੋਂ ਇਸਦੇ ਬਾਰੇ ਜਾਣਕਾਰੀ ਲੈ ਸਕਦੇ ਹੋਂ।

Categories
Fatty Liver Kartik Goyal Punjabi The Medical Hub

ਕੀ ਤੁਹਾਨੂੰ ਵੀ ਫੈਟੀ ਲਿਵਰ ਪ੍ਰੇਸ਼ਾਨ ਕਰ ਰਿਹਾ ਹੈ ? ਆਪਣੀ ਖੁਰਾਕ ਵਿੱਚ ਕੀ ਸ਼ਾਮਲ ਕਰਨਾ ਹੈ ਅਤੇ ਕੀ ਨਹੀਂ ਮਾਹਿਰਾਂ ਤੋਂ ਜਾਣੋ।

ਅੱਜ ਦਾ ਸਮਾਂ ਜ਼ਿਆਦਾਤਰ ਫਾਸਟਫੂਡ ਵਾਲਾ ਹੋ ਗਿਆ ਹੈ ਤੇ ਇਸ ਭੱਜ ਦੌੜ ਵਾਲੀ ਜਿੰਦਗੀ ਵਿੱਚ ਲੋਕ ਆਪਣੇ ਖਾਣ- ਪੀਣ ਦੀਆਂ ਚੀਜਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ ਹਨ। ਲੋਕਾਂ ਦੀਆਂ ਇਹ ਖਾਣ ਪੀਣ ਦੀਆਂ ਗ਼ਲਤ ਆਦਤਾਂ ਉਹਨਾਂ ਵਿੱਚ ਫੈਟੀ ਲਿਵਰ ਦੀ ਸਮੱਸਿਆ ਪੈਦਾ ਕਰਦੀ ਹੈ। ਹੁਣ ਦੇ ਸਮੇਂ ਵਿੱਚ ਇਹ ਸਮੱਸਿਆ ਲੋਕਾਂ ਵਿੱਚ ਤੇਜੀ ਨਾਲ ਵਿਕਸਿਤ ਹੋ ਰਹੀ ਹੈ। ਇਹ ਸਮੱਸਿਆ ਆਮ ਹੈ, ਪਰ ਇਹ ਹੋਲ਼ੀ ਹੋਲ਼ੀ ਖ਼ਤਰਨਾਕ ਸਮੱਸਿਆ ਬਣਦੀ ਜਾ ਰਹੀ ਹੈ। ਲੋਕਾਂ ਵਿੱਚ ਗਲਤ ਖਾਣ ਪੀਣ ਦੀਆਂ ਆਦਤਾਂ, ਗਲਤ ਬੈਠਣ ਦੀਆਂ ਆਦਤਾਂ ਅਤੇ ਉਹਨਾਂ ਦੁਆਰਾ ਤਲਿਆ ਹੋਇਆ ਖਾਣਾ ਖਾਣ ਨਾਲ ਉਹਨਾਂ ਦੇ ਜ਼ਿਗਰ ਵਿੱਚ ਚਰਬੀ ਜੰਮਣ ਦਾ ਕਾਰਣ ਬਣਦੀ ਹੈ। ਜੇਕਰ ਜ਼ਲਦੀ ਇਸ ਸਮੱਸਿਆ ਉੱਪਰ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਅੱਗੇ ਜਾਕੇ ਜਿਗਰ ਸਿਰੋਸਿਸ ਜਾਂ ਜਿਗਰ ਫੇਲ੍ਹ ਹੋਣ ਦੀ ਸਮੱਸਿਆ ਦਾ ਕਾਰਣ ਬਣ ਜਾਂਦੀ ਹੈ। 

ਜੇਕਰ ਗੱਲ ਕਰੀਏ ਤਾਂ ਹਾਲ ਹੀ ਦੇ ਸਮੇਂ ਵਿੱਚ, ਗੈਰ-ਅਲਕੋਹਲਿਕ ਫੈਟੀ ਲਿਵਰ ਦੀ ਸਮੱਸਿਆ ਆਮ ਦੇਖਣ ਨੂੰ ਮਿਲ ਰਹੀ ਹੈ। ਜਿਸਦਾ ਮੁੱਖ ਕਾਰਣ  ਮਾਨਿਆ ਜਾਂਦਾ ਹੈ ਮੋਟਾਪਾ, ਸ਼ੂਗਰ ਅਤੇ ਪ੍ਰੀ-ਡਾਇਬੀਟੀਜ਼ ਵਰਗੀਆਂ ਸਿਹਤ ਸਮੱਸਿਆਵਾਂ। ਕੁੱਝ ਸਮਾਂ ਪਹਿਲਾਂ ਸਾਰੇ ਇਹ ਮੰਨਦੇ ਸੀ ਕਿ, ਜਿਹੜੇ ਲੋਕੀ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ ਸਿਫ਼ਰ ਉਹਨਾਂ ਲੋਕ ਨੂੰ ਹੀ ਫੈਟੀ ਲੀਵਰ ਦੀ ਪ੍ਰੇਸ਼ਾਨੀ ਹੁੰਦੀ ਹੈ। ਪਰ ਹੁਣ ਦੇ ਸਮੇਂ ਵਿੱਚ ਏਦਾਂ ਦਾ ਬਿਲਕੁਲ ਨਹੀਂ ਹੈ ਅਸੀਂ ਦੇਖ ਸਕਦੇ ਹਾਂ ਕਿ ਮਾੜੀ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਅਤੇ ਕਸਰਤ ਦੀ ਘਾਟ ਕਾਰਨ, ਗੈਰ-ਅਲਕੋਹਲਿਕ ਫੈਟੀ ਲਿਵਰ ਦੇ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਹਾਲਾਂਕਿ ਕਈ ਵਾਰ ਅਜਿਹਾ ਦੇਖਿਆ ਜਾਂਦਾ ਹੈ ਕਿ ਮਰੀਜਾਂ ਨੂੰ ਕਈ ਵਾਰ ਫੈਟੀ ਲਿਵਰ ਦੇ ਲੱਛਣ ਦੇਖਣ ਨੂੰ ਨਹੀਂ ਮਿਲਦੇ। ਇਸ ਤਰ੍ਹਾਂ ਦੀ ਸਥਿਤੀ ਵਿੱਚ ਇਲਾਜ਼ ਦੇਰ ਨਾਲ ਹੁੰਦਾ ਹੈ ਅਤੇ ਕਈ ਵਾਰੀ ਇਹ ਮਰੀਜਾਂ ਵਾਸਤੇ ਖ਼ਤਰਨਾਕ ਹੋ ਜਾਂਦਾ ਹੈ। 

ਫੈਟੀ ਲੀਵਰ ਹੋਣ ‘ਤੇ ਕੀ ਖਾਣਾ ਚਾਹੀਦਾ ਹੈ

ਹਰੀਆਂ ਪੱਤੇਦਾਰ ਸਬਜ਼ੀਆਂ ਖਾਓ

ਇਹ ਹਰੀਆਂ ਪੱਤੇਦਾਰ ਸਬਜ਼ੀਆਂ ਉਹਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ ਜਿਹਨਾਂ ਨੂੰ ਫੈਟੀ ਲਿਵਰ ਦੀ ਪ੍ਰੇਸ਼ਾਨੀ ਹੁੰਦੀ ਹੈ। ਇਹ ਹਰੀਆਂ ਸਬਜ਼ੀਆਂ ਮਰੀਜ਼ਾਂ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ। ਜਿਵੇਂ ਕਿ, ਪਾਲਕ, ਮੇਥੀ, ਸਰ੍ਹੋਂ, ਬੰਦ ਗੋਭੀ ਆਦਿ ਇਹ ਸਬਜ਼ੀਆਂ ਲਿਵਰ ਨੂੰ ਸਾਫ਼ ਰੱਖਣ ਵਿੱਚ ਬਹੁਤ ਮਦਦਗਾਰ ਸਾਬਿਤ ਹੁੰਦੀਆਂ ਹਨ। ਇਨ੍ਹਾਂ ਸਬਜ਼ੀਆਂ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਜੋ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਿੰਦੇ ਹਨ। ਇਹ ਜਿਗਰ ਦੇ ਆਲੇ ਦੁਆਲੇ ਚਰਬੀ ਜਮ੍ਹਾਂ ਹੋਣ ਤੋਂ ਰੋਕਦੇ ਹਨ, ਤੇ ਇਸਦੀ ਕਾਰਜਸ਼ੀਲਤਾ ਵਿੱਚ ਸੁਧਾਰ ਕਰਦੇ ਹਨ। ਸਾਰੀਆਂ ਚੀਜਾਂ ਨੂੰ ਦੇਖਿਆ ਜਾਇ-ਤਾਂ ਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਫੈਟੀ ਲੀਵਰ ਦੇ ਜੋਖਮ ਨੂੰ  ਘਟਾਉਣ ਵਿੱਚ ਮਦਦ ਕਰਦਾ ਹੈ। 

ਗਿਰੀਦਾਰ ਅਤੇ ਬੀਜ

ਗਿਰੀਦਾਰ ਅਤੇ ਬੀਜ ਫੈਟੀ ਲਿਵਰ ਵਾਸਤੇ ਬਹੁਤ ਜ਼ਿਆਦਾ ਚੰਗੇ ਹੁੰਦੇ ਹਨ। ਬਦਾਮ, ਅਖਰੋਟ ਅਤੇ ਚੀਆ ਦੇ ਬੀਜਾਂ ਨੂੰ ਖਾਣਾ ਸਿਹਤ ਅਤੇ ਲਿਵਰ ਵਾਸਤੇ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੇ ਹਨ ਕਿਉਂਕਿ ਇਹਨਾਂ ਵਿੱਚ ਸਿਹਤਮੰਦ ਚਰਬੀ ਅਤੇ ਐਂਟੀਆਕਸੀਡੈਂਟ  ਪਾਏ ਜਾਂਦੇ ਹਨ। ਇਹ ਫੈਟੀ ਲੀਵਰ ਦੇ ਇਲਾਜ਼ ਲਈ ਬਹੁਤ ਜ਼ਿਆਦਾ ਲਾਭਦਾਇਕ ਸਿੱਧ ਹੁੰਦੇ ਹਨ ਕਿਉਂਕਿ ਇਹਨਾਂ ਦੇ ਵਿੱਚ ਜ਼ਿਆਦਾ ਮਾਤਰਾ ਵਿੱਚ ਓਮੇਗਾ-3 ਫੈਟੀ ਐਸਿਡ ਵੀ ਪਾਏ ਜਾਂਦੇ ਹਨ। ਜਿਹੜੇ ਕਿ ਲੀਵਰ ਸੋਜ ਅਤੇ ਚਰਬੀ ਨੂੰ ਘਟਾਉਂਦੇ ਹਨ। 

ਨਾਸ਼ਤੇ ਵਿੱਚ ਓਟਸ ਖਾਓ।

ਇਹ ਸਿਰਫ ਫੈਟੀ ਲਿਵਰ ਦੇ ਮਰੀਜਾਂ ਨੂੰ ਹੀ ਨਹੀਂ ਬਲਕਿ ਸਾਰੀਆਂ ਨੂੰ ਇਹ ਆਪਣੀ ਡਾਈਟ ਵਿੱਚ ਸ਼ਾਮਿਲ ਕਰਨੇ ਚਾਹੀਦੇ ਹਨ। ਇਸ ਗੱਲ ਦਾ ਸੱਭ ਨੂੰ ਪਤਾ ਹੈ ਕਿ ਓਟਸ ਹਲਕਾ, ਫਾਈਬਰ ਨਾਲ ਭਰਪੂਰ ਅਤੇ ਪੇਟ ਲਈ ਲਾਭਦਾਇਕ ਭੋਜਨ ਹੁੰਦਾ ਹੈ। ਜੇਕਰ ਤੁਸੀਂ ਆਪਣੀ ਡਾਈਟ ਵਿੱਚ ਓਟਸ ਵਿੱਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਜੋ ਸਰੀਰ ਵਿੱਚ ਮਾੜੇ ਕੋਲੈਸਟ੍ਰੋਲ ਨੂੰ  ਘਟਾਉਣ ਵਿੱਚ ਮਦਦ ਕਰਦਾ ਹੈ। ਓਟਸ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਅਤੇ ਤੁਹਾਨੂੰ ਜ਼ਿਆਦਾ ਖਾਣ ਤੋਂ ਰੋਕਦਾ ਹੈ। ਜਿਸਦੇ ਨਾਲ ਵਿਅਕਤੀ ਦਾ ਵਜ਼ਨ ਵੀ ਜ਼ਿਆਦਾ ਨਹੀਂ ਵੱਧਦਾ ਹੈ। ਤੁਸੀਂ ਚਾਹੋਂ ਤਾਂ ਇਸਨੂੰ ਦੁੱਧ ਜਾਂ ਪਾਣੀ ਵਿੱਚ ਪਕਾ ਕੇ, ਅਤੇ ਇਸ ਵਿੱਚ ਗਿਰੀਦਾਰ ਅਤੇ ਫਲ ਪਾ ਕੇ ਇਸਨੂੰ ਸੁਆਦੀ ਬਣਾ ਸਕਦੇ ਹੋ।

ਸਾਬਤ ਅਨਾਜ

ਸਾਬਤ ਅਨਾਜ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੁੰਦੇ ਹਨ। ਇਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਖਾਇਆ ਜਾਂਦਾ ਹੈ। ਇਹ ਲਿਵਰ ਵਾਸਤੇ ਵੀ ਬਹੁਤ ਜ਼ਿਆਦਾ ਚੰਗੇ ਹੁੰਦੇ ਹਨ, ਕਿਉਂਕਿ ਇਹ ਫਾਈਬਰ ਅਤੇ ਗੁੰਝਲਦਾਰ ਕਾਰਬੋਹਾਈਡਰੇਟ ਦਾ ਇੱਕ ਚੰਗਾ ਸਰੋਤ ਹੁੰਦੇ ਹਨ। ਭੂਰੇ ਚੌਲ, ਕੁਇਨੋਆ ਅਤੇ ਸਾਬਤ ਕਣਕ ਦੀ ਰੋਟੀ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ ਕਿਉਂਕਿ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਅਤੇ ਭਾਰ ਨੂੰ ਬਣਾਈ ਰੱਖਣ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਹਨ। ਇਸ ਤਰ੍ਹਾਂ ਇਹ ਸਾਬਤ ਅਨਾਜ਼ ਫੈਟੀ ਲਿਵਰ ਦੀ ਸਮੱਸਿਆ ਤੋਂ ਛੁਟਕਾਰਾ ਦਿਲਾਉਂਦੇ ਹਨ।

ਫਲ਼ੀਦਾਰ

ਪ੍ਰੋਟੀਨ, ਫਾਈਬਰ ਅਤੇ ਐਂਟੀਆਕਸੀਡੈਂਟਸ ਛੋਲੇ, ਦਾਲਾਂ ਅਤੇ ਫਲੀਆਂ ਵਿੱਚ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜਿਹੜੀਆਂ ਕਿ ਲਿਵਰ ਵਾਸਤੇ ਬਹੁਤ ਜ਼ਿਆਦਾ ਚੰਗੀਆਂ ਹੁੰਦੀਆਂ ਹਨ। ਇਹ ਗੈਰ-ਅਲਕੋਹਲ ਵਾਲੇ ਫੈਟੀ ਲਿਵਰ ਦੀ ਸਮੱਸਿਆ ਲਈ ਇਹ ਬਹੁਤ ਜ਼ਿਆਦਾ ਮੱਦਦਗਾਰ ਹੁੰਦੇ ਹਨ। ਇਸਦੇ ਪੌਸ਼ਟਿਕ ਤੱਤ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਂਦੇ ਹਨ। ਜਿਸਦੇ ਨਾਲ ਜਿਗਰ ਦੀ ਸਿਹਤ ਵਿੱਚ ਬਹੁਤ ਜ਼ਿਆਦਾ ਸੁਧਾਰ ਦੇਖਣ ਨੂੰ ਮਿਲਦਾ ਹੈ। 

ਫੈਟੀ ਲੀਵਰ ਵਿੱਚ ਕੀ ਨਹੀਂ ਖਾਣਾ ਚਾਹੀਦਾ

ਫੈਟੀ ਲਿਵਰ ਦੀ ਸਮੱਸਿਆ ਵਿੱਚ ਮਰੀਜ ਨੂੰ ਮਿਠੀਆਂ ਚੀਜਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਿਵੇਂ ਕਿ, ਸੋਡਾ, ਸਪੋਰਟਸ ਡਰਿੰਕਸ, ਚਾਹ ਅਤੇ ਕੌਫੀ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। 

ਫੈਟੀ ਲਿਵਰ ਵਾਲੇ ਮਰੀਜ਼ ਨੂੰ ਚਿੱਟੀ ਬਰੈੱਡ, ਪਾਸਤਾ ਅਤੇ ਮਿੱਠੇ ਸਨੈਕਸ ਵਰਗੇ ਰਿਫਾਇੰਡ ਕਾਰਬੋਹਾਈਡਰੇਟ ਨੂੰ ਨਹੀਂ  ਖਾਣਾ ਚਾਹੀਦਾ ਇਸਤੋਂ ਜ਼ਿਆਦਾ ਤੋਂ ਜ਼ਿਆਦਾ ਆਪਣਾ ਬਚਾਵ ਕਰਨ ਦੀ ਲੋੜ ਹੁੰਦੀ ਹੈ। 

ਇਸ ਸਮੱਸਿਆ ਵਿਚ ਮਰੀਜ ਨੂੰ  ਪ੍ਰੋਸੈਸਡ ਮੀਟ, ਤਲੇ ਹੋਏ ਭੋਜਨ ਅਤੇ ਬੇਕਡ ਚੀਜ਼ਾਂ ਨੂੰ ਨਹੀਂ ਖਾਣਾ ਚਾਹੀਦਾ। ਇਹਨਾਂ ਤੋਂ ਆਪਣਾ ਬਚਾਵ ਕਰੋ ਕਿਉਂਕਿ ਮੁੱਖ ਤੌਰ ‘ਤੇ ਸੈਚੁਰੇਟਿਡ ਅਤੇ ਟ੍ਰਾਂਸ ਫੈਟ ਫੈਟੀ ਲੀਵਰ  ਦੇ ਮਰੀਜਾਂ ਵਾਸਤੇ ਚੰਗਾ ਨਹੀਂ ਹੁੰਦਾ ਹੈ। 

ਪ੍ਰੋਸੈਸਡ ਭੋਜਨ ਤੋਂ ਫੈਟੀ ਲਿਵਰ ਵਾਲੇ ਮਰੀਜਾਂ ਨੂੰ ਦੂਰ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਲਿਵਰ ਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ। ਇਸ ਸਮੱਸਿਆ ਤੋਂ ਪ੍ਰੇਸ਼ਾਨ ਮਰੀਜਾਂ ਨੂੰ ਗੈਰ-ਸਿਹਤਮੰਦ ਚਰਬੀ, ਨਮਕ ਅਤੇ ਖੰਡ ਦੇ ਸੇਵਨ ਨੂੰ ਸੀਮਤ ਰੱਖਣਾ ਚਾਹੀਦਾ ਹੈ। ਫੈਟੀ ਲਿਵਰ ਦੇ ਮਰੀਜਾਂ ਨੂੰ ਸ਼ਰਾਬ ਦੇ ਸੇਵਨ ਤੋਂ ਦੂਰ ਰਹਿਣਾ ਚਾਹੀਦਾ ਹੈ ਕ੍ਯੋਇਕ ਇਹ ਉਹਨਾਂ ਵਾਸਤੇ ਹਾਨੀਕਾਰਕ ਹੁੰਦਾ ਹੈ। 

ਸਿੱਟਾ : ਅੱਜ ਦੇ ਸਮੇਂ ਵਿੱਚ ਲੋਕਾਂ ਦੀ ਬਦਲਦੀ ਜੀਵਨਸ਼ੈਲੀ ਦੇ ਨਾਲ ਨਾਲ ਉਹਨਾਂ ਦੇ ਖਾਣ ਪੀਣ ਚ ਬਹੁਤ ਜਿਆਦਾ ਬਦਲਾਵ ਹੋਇਆ ਹੈ ਜਿਹੜਾ ਕਿ ਉਹਨਾਂ ਵਾਸਤੇ ਬਹੁਤ ਜ਼ਿਆਦਾ ਹਾਨੀਕਾਰਕ ਸਾਬਿਤ ਹੋ ਰਿਹਾ ਹੈ। ਇਹ ਉਹਨਾਂ ਵਿੱਚ ਫੈਟੀ ਲਿਵਰ ਦਾ ਕਾਰਣ ਬਣਦਾ ਹੈ। ਇਹ ਸਮੱਸਿਆ ਹੁਣ ਲੋਕਾਂ ਵਿਚ ਆਮ ਦੇਖੀ ਜਾ ਸਕਦੀ ਹੈ। ਹਾਲਾਂਕਿ ਇਹ ਸਮੱਸਿਆ ਆਮ ਹੁੰਦੀ ਹੈ ਪਰ ਹੋਲੀ-ਹੋਲੀ ਇਹ ਖ਼ਤਰਨਾਕ ਬਣ ਜਾਂਦੀ ਹੈ। ਆਪਣੀ ਖ਼ੁਰਾਕ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ, ਗਿਰੀਦਾਰ ਅਤੇ ਬੀਜ, ਨਾਸ਼ਤੇ ਵਿੱਚ ਓਟਸ ਅਤੇ ਫਲ਼ੀਦਾਰ ਨੂੰ ਸ਼ਾਮਿਲ ਕਰਨ ਨਾਲ ਫੈਟੀ ਲਿਵਰ ਤੋਂ ਰਾਹਤ ਮਿਲ ਸਕਦੀ ਹੈ। ਜੇਕਰ ਤੁਹਾਨੂੰ ਫੈਟੀ ਲਿਵਰ ਦੀ 

ਸਮੱਸਿਆ ਹੈ ਅਤੇ ਇਹ ਗੰਭੀਰ ਹੋ ਗਈ ਹੈ। ਅਤੇ ਤੁਸੀਂ ਇਸਦਾ ਇਲਾਜ਼ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਮੇਰੀਟਸ ਹੌਸਪੀਟਲ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਨਾਲ ਗੱਲ ਬਾਤ ਕਰ ਸਕਦੇ ਹੋਂ।