Categories
Gynecologist The Medical Hub

ਅੰਡਕੋਸ਼ ਕੈਂਸਰ ਦੇ ਜੋਖਮ ਨੂੰ ਘੱਟ ਕਰਨ ਦੇ 5 ਸੁਝਾਵ

ਅੰਡਕੋਸ਼ ਕੈਂਸਰ ਨੂੰ ਰੋਕਣ ਲਈ ਸੁਝਾਅ

ਅੰਡਕੋਸ਼ ਦਾ ਕੈਂਸਰ ਇੱਕ ਗੰਭੀਰ ਬਿਮਾਰੀ ਹੈ ਜੋ ਔਰਤਾਂ ਵਿੱਚ ਹੁੰਦੀ ਹੈ, ਜਿਸ ਦਾ ਪਤਾ ਲਗਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਅਕਸਰ ਔਰਤਾਂ ਨੂੰ ਇਸ ਬਾਰੇ ਪਤਾ ਨਹੀਂ ਹੁੰਦਾ ਜਾਂ ਉਨ੍ਹਾਂ ਨੂੰ ਇਸ ਬਾਰੇ ਦੇਰ ਨਾਲ ਪਤਾ ਲੱਗਦਾ ਹੈ, ਇਸ ਲਈ ਔਰਤਾਂ ਦਾ ਇਲਾਜ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਲਈ, ਔਰਤਾਂ ਲਈ ਅੰਡਕੋਸ਼ ਦੇ ਕੈਂਸਰ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣੇ, ਜਾਂ ਆਪਣੀ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਜੋ ਕੈਂਸਰ ਦੇ ਜੋਖਮ ਨੂੰ ਘਟਾਇਆ ਜਾ ਸਕੇ। ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਅੰਡਕੋਸ਼ ਕੈਂਸਰ ਦਿਵਸ ਹਰ ਸਾਲ 8 ਮਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਲੋਕਾਂ ਵਿੱਚ ਅੰਡਕੋਸ਼ ਦੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਨੂੰ ਇਸ ਦੀ ਗੰਭੀਰਤਾ ਬਾਰੇ ਦੱਸਣ ਲਈ ਸਮਰਪਿਤ ਹੈ।

ਅੰਡਕੋਸ਼ ਕੈਂਸਰ ਦੇ ਜੋਖਮ ਨੂੰ ਘਟਾਉਣਾ (ਉਪਾਅ)

1. ਗਰਭ ਅਵਸਥਾ

ਜੇ ਕਰ ਕੋਈ ਵੀ ਔਰਤ ਅੰਡਕੋਸ਼ ਦੇ ਕੈਂਸਰ ਦੇ ਜੋਖਮ ਤੋਂ ਬਚਣਾ ਜਾਂ ਘਟਾਉਣਾ ਚਾਹੁੰਦੀ ਹੈ, ਤਾਂ ਉਸ ਦੀ ਪੂਰੀ ਮਿਆਦ ਦੀ ਗਰਭ ਅਵਸਥਾ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਦਰਅਸਲ, ਜਿੰਨੀ ਵਾਰ ਇੱਕ ਔਰਤ ਆਪਣੀ ਗਰਭ ਅਵਸਥਾ ਪੂਰੀ ਕਰ ਦੀ ਹੈ, ਓਨਾ ਹੀ ਉਸ ਨੂੰ ਅੰਡਕੋਸ਼ ਦੇ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ। ਅੰਡਕੋਸ਼ ਤੋਂ ਅੰਡਿਆਂ ਦਾ ਨਿਕਲਣਾ ਬੰਦ ਹੋ ਜਾਂਦਾ ਹੈ, ਜਿਸ ਕਾਰਨ ਅੰਡਕੋਸ਼ ਨੂੰ ਆਰਾਮ ਮਿਲਦਾ ਹੈ ਅਤੇ ਸੈੱਲ ਜ਼ਿਆਦਾ ਨਹੀਂ ਵਧਦੇ। ਦਰਅਸਲ, ਇਹ ਪ੍ਰਕਿਰਿਆ ਕੈਂਸਰ ਦੇ ਜੋਖਮ ਨੂੰ ਘਟਾਉਂਦੀ ਹੈ। ਇਸ ਪ੍ਰਕਿਰਿਆ ਦੌਰਾਨ, ਉਹ ਔਰਤਾਂ ਜੋ ਇੱਕ ਤੋਂ ਵੱਧ ਵਾਰ ਗਰਭਵਤੀ ਹੋਈਆਂ ਹਨ ਅਤੇ ਬੱਚਿਆਂ ਨੂੰ ਜਨਮ ਦਿੱਤਾ ਹੈ, ਉਨ੍ਹਾਂ ਨੂੰ ਅੰਡਕੋਸ਼ ਕੈਂਸਰ ਦਾ ਖ਼ਤਰਾ ਹੁੰਦਾ ਹੈ।

See also  गर्भावस्था के नौवें महीने में एक महिला को क्या खाना चाहिए और क्या नहीं, डॉक्टर से जानिए

2. ਜਨਮ ਨਿਯੰਤਰਣ ਗੋਲੀਆਂ 

ਜਿਹੜੀਆਂ ਔਰਤਾਂ ਲੰਬੇ ਸਮੇਂ ਤੋਂ ਜਨਮ ਨਿਯੰਤਰਣ ਵਾਲੀਆਂ ਗੋਲੀਆਂ ਲੈ ਰਹੀਆਂ ਹਨ, ਤਾਂ ਉਹਨਾਂ ਵਿੱਚ ਅੰਡਕੋਸ਼ ਕੈਂਸਰ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਘੱਟ ਹੁੰਦਾ ਹੈ। ਮੂੰਹ ਰਾਹੀਂ ਲਈ ਜਾਣ ਵਾਲਿਆਂ ਗੋਲੀਆਂ ਅੰਡਕੋਸ਼ ਦੇ ਕੈਂਸਰ ਦੇ ਜੋਖਮ ਨੂੰ ਘਾਟ ਕਰਨ ਵਿੱਚ ਇਕ ਮਹੱਤਵਪੂਰਨ ਰੋਲੇ ਅਦਾ ਕਰਦਿਆਂ ਹਨ। ਜੇਕਰ ਕੋਈ ਵੀ ਮਹਿਲਾ ਇਨ੍ਹਾਂ ਗੋਲੀਆਂ ਨੂੰ 5 ਜਾਂ ਇਸ ਤੋਂ ਵੱਧ ਸਾਲਾਂ ਤੋਂ ਲੈ ਰਹੀ ਹੈ, ਤਾਂ ਇਸ ਨਾਲ ਕੈਂਸਰ  ਦਾ ਖ਼ਤਰਾ ਘੱਟ ਜਾਂਦਾ ਹੈ। ਹਾਲਾਂਕਿ ਇਹਨਾਂ ਗੋਲੀਆਂ ਦੇ ਕੁਝ ਮਾੜੇ ਪ੍ਰਭਾਵ ਵੀ ਹੁੰਦੇ ਹਨ, ਇਸ ਲਯੀ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਡਾਕਟਰ ਦੀ ਸਲਾਹ ਤੋਂ ਹੀ ਇਹ ਦਵਾਈਆਂ ਲੈਣ। 

3. ਟਿਊਬਲ ਲਿਗੇਸ਼ਨ

ਟਿਊਬਲ ਲਿਗੇਸ਼ਨ ਦਾ ਸਿੱਧਾ ਮਤਲਬ ਹੈ ਟਿਊਬਾਂ ਨੂੰ ਬੰਨ੍ਹਣਾ ਅਤੇ ਦੋਵੇਂ ਅੰਡਕੋਸ਼ ਜਾਂ ਫੈਲੋਪੀਅਨ ਟਿਊਬਾਂ ਨੂੰ ਹਟਾਉਣਾ,  ਜਾਂਹਿਸਟਰੇਕਟੋਮੀਇਸ ਸਰਜਰੀਆਂ ਅੰਡਕੋਸ਼ ਕੈਂਸਰ ਦੇ ਜੋਖਮ ਨੂੰ ਘੱਟ ਕਰਨ ਵਿੱਚ ਮਦਦ ਕਰਦੀਆਂ ਹਨ, ਆਮ ਤੋਰ ਤੇ ਇਹ ਸਰਜਰੀਆਂ ਫੈਲੋਪੀਅਨ ਟਿਊਬਾਂ ਵਿੱਚ ਸ਼ੁਰੂ ਹੋਣ ਵਾਲੇ ਕੁਝ ਕਿਸਮਾਂ ਦੇ ਕੈਂਸਰਾਂ ਨੂੰ ਰੋਕ ਦਿੰਦੀਆਂ ਹਨ, ਆਮ ਤੋਰ ਤੇ ਜਿਹੜੀਆਂ ਵੀ ਔਰਤਾਂ ਇਹਨਾਂ ਸਰਜਰੀਆਂ ਕਰਵਾਉਂਦੀਆਂ ਹਨ ਸੇਹਤਮੰਦ ਰਹਿਣ ਲਈ ਜਾਂ ਫਿਰ ਆਪਣੀ ਸਿਹਤ ਸਥਿਤੀ ਨੂੰ ਠੀਕ ਰੱਖਣ ਲਈ ਤਾਂ ਉਹ ਅੰਡਕੋਸ਼ ਦੇ ਕੈਂਸਰ ਦੇ ਖਤਰੇ ਤੋਂ ਦੂਰ ਹੋ ਜਾਂਦੀਆਂ ਹਨ। 

See also  10 high-risk factors that can decrease success your of vitro fertilization (IVF)

4. ਛਾਤੀ ਦਾ ਦੁੱਧ ਚੁੰਘਾਉਣਾ

ਜਿਹੜੀਆਂ ਔਰਤਾਂ ਆਪਣੇ ਬੱਚੇ ਨੂੰ ਲੰਬੇ ਸਮੇਂ ਤੋਂ ਆਪਣੀ ਛਾਤੀ ਦਾ ਦੁੱਧ ਪਿਲਾਉਂਦੀਆਂ ਹਨ ਉਹ ਅੰਡਕੋਸ਼ ਦੇ ਕੈਂਸਰ ਤੋਂ ਕਾਫੀ ਦੂਰ ਰਹਿੰਦੀਆਂ ਹਨ, ਉਹਨਾਂ ਨੂੰ ਇਸਦਾ ਜੋਖਿਮ ਦੂਜਿਆਂ ਔਰਤਾਂ ਨਾਲੋਂ ਘੱਟ ਹੁੰਦਾ ਹੈ। ਕਈ ਵਾਰੀ ਅਜਿਹਾ ਵੀ ਹੁੰਦਾ ਹੈ ਕਿ ਜਦੋਂ ਔਰਤ ਛਾਤੀ ਦਾ ਦੁੱਧ ਚੁੰਘਾਉਂਦੀ ਹੈ ਤਾਂ ਉਸ ਦੌਰਾਨ ਅੰਡੇ ਨਿਕਲਣਾ ਬੰਦ ਹੋ ਜਾਂਦਾ ਹੈ, ਜਿਸ ਦੇ ਨਤੀਜ਼ੇ ਵਜੋਂ ਅੰਡਕੋਸ਼ ‘ਤੇ ਘੱਟ ਦਬਾਅ ਪੈਂਦਾ ਹੈ ਅਤੇ ਕੈਂਸਰ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ।

5. ਕਸਰਤ ਅਤੇ ਖੁਰਾਕ

ਔਰਤਾਂ ਆਪਣੇ ਅੰਡਕੋਸ਼ ਦੇ ਕੈਂਸਰ ਦੇ ਜੋਖਮ ਨੂੰ ਘਟਾਉਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਕਰ ਸਕਦੀਆਂ ਹਨ ਜਿਵੇਂ,

1. ਔਰਤਾਂ ਨੂੰ ਆਪਣਾ ਸਿਹਤਮੰਦ ਵਜ਼ਨ ਬਣਾਈ ਰੱਖਣਾ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ  ਜਿਨ੍ਹਾਂ ਔਰਤਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ ਜਾਂ ਫਿਰ ਉਹ ਮੋਟੀਆਂ ਹੁੰਦੀਆਂ ਹਨ, ਤਾਂ ਉਨ੍ਹਾਂ ਵਿੱਚ ਅੰਡਕੋਸ਼ ਦੇ ਕੈਂਸਰ ਹੋਣ ਦਾ ਖ਼ਤਰਾ ਜਿਆਦਾ ਰਹਿੰਦਾ ਹੈ।

 2 .ਰੋਜ ਕਸਰਤ ਕਰਨਾ ਅੰਡਕੋਸ਼ ਕੈਂਸਰ ਦੇ ਜੋਖਮ ਨੂੰ ਘੱਟ ਕਰਨ ਵਿਚ ਕਾਫੀ ਮੱਦਦਗਾਰ  ਸਾਬਿਤ ਹੁੰਦੀਆਂ ਹਨ, ਜੋ ਔਰਤਾਂ ਹਰ ਰੋਜ ਕਸਰਤ ਕਰਦੀਆਂ ਹਨ ਉਨ੍ਹਾਂ ਨੂੰ ਇਸ ਬਿਮਾਰੀ ਦਾ ਜੋਖਮ ਘੱਟ ਹੁੰਦਾ ਹੈ।

See also  Let’s help you prepare for a smooth and stress-free high risk pregnancy journey

3. ਜੇਕਰ ਤੁਸੀਂ ਆਪਣੇ ਅੰਡਕੋਸ਼ ਦੇ ਕੈਂਸਰ ਦੇ ਜੋਖਮ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇਸਦੇ ਲਈ ਸਿਹਤਮੰਦ ਖੁਰਾਕ ਬਹੁਤ ਮਹੱਤਵਪੂਰਨ ਹੁੰਦੀ ਹੈ। ਬਹੁਤ ਸਾਰੇ ਫਲ ਅਤੇ ਸਬਜ਼ੀਆਂ ਖਾਣਾ, ਅਤੇ ਪ੍ਰੋਸੈਸਡ ਭੋਜਨ ਤੋਂ ਪਰਹੇਜ਼ ਕਰਨਾ, ਕੈਂਸਰ ਦੇ ਜੋਖਮ ਤੋਂ ਬਚਾਉਂਦਾ ਹੈ। 

4. ਔਰਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਅੰਡਕੋਸ਼ ਦੇ ਕੈਂਸਰ ਦੀ ਨਿਯਮਤ ਜਾਂਚ ਅਤੇ ਸਕ੍ਰੀਨਿੰਗ ਕਰਵਾਉਣ ਇਹ ਬਹੁਤ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਇਸ ਤਰ੍ਹਾਂ ਦੇ ਟੈਸਟ ਬਿਮਾਰੀ ਨੂੰ ਜਲਦੀ ਫੜਨ ਵਿੱਚ ਮਦਦ ਕਰਦੇ ਹਨ। 

5. ਸਿਹਤਮੰਦ ਜੀਵਨ ਸ਼ੈਲੀ ਔਰਤਾਂ ਅੰਡਕੋਸ਼ ਦੇ ਕੈਂਸਰ ਤੋਂ ਬਚਨ ਲਈ ਜਾਂ ਫਿਰ ਇਸਦੇ ਜ਼ੋਖਿਮ ਨੂੰ ਘੱਟ ਕਰਨ ਲਈ ਉਹ ਇਹਨਾਂ ਚੀਜਾਂ ਨੂੰ ਆਪਣੀ ਜੀਵਨਸ਼ੈਲੀ ਵਿਚ ਬਦਲ ਸਕਦੀਆਂ ਹਨ,ਜਾਂ ਫਿਰ ਇਹਨਾਂ ਚੀਜਾਂ ਨੂੰ ਨਿਯੰਤਰਣ ਵਿਚ ਰੱਖ ਸਕਦੀਆਂ ਹਨ।

  • ਸਿਹਤਮੰਦ ਭਾਰ ਨੂੰ ਬਣਾਈ ਰੱਖਣਾ। 
  • ਹਰ ਰੋਜ ਸਿਹਤਮੰਦ ਖੁਰਾਕ ਨੂੰ ਖਾਣਾ। 
  • ਨਿਯਮਿਤ ਤੌਰ ‘ਤੇ ਕਸਰਤ ਕਰੋ। 
  • ਸ਼ਰਾਬ ਦੇ ਸੇਵਨ ਨੂੰ ਸੀਮਤ ਕਰੋ। 
  • ਸਿਗਰਟ ਨੂੰ ਨਾ ਪੀਣਾ। 
ਸਿੱਟਾ :

ਔਰਤਾਂ ਵਿੱਚ ਅੰਡਕੋਸ਼ ਦਾ ਕੈਂਸਰ ਇਕ ਗੰਭੀਰ ਬਿਮਾਰੀ ਹੈ, ਇਸਦਾ ਸਮੇਂ ਤੇ ਇਲਾਜ਼ ਕਰਨਾ ਬਹੁਤ ਹੀ ਜ਼ਿਆਦਾ ਜਰੂਰੀ ਹੁੰਦਾ ਹੈ। ਜੇਕਰ ਤੁਸੀਂ ਵੀ ਇਸ ਤਰੀਕੇ ਦੀ ਬਿਮਾਰੀ ਤੋਂ ਗੁਜਰ ਰਹੇ ਹੋਂ, ਜਾਂ ਇਸ ਬਾਰੇ ਪਤਾ ਕਰਨਾ ਚਾਹੁੰਦੇ ਹੋਂ ਤਾਂ ਤੁਸੀਂ ਅੱਜ ਹੀ ਐਮਰੀਟਸ ਹਸਪਤਾਲ ਵਿਖੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਤੇ ਇਸਦੇ ਮਾਹਿਰਾਂ ਤੋਂ ਇਸਦੀ ਜਾਣਕਾਰੀ ਲੈ ਸਕਦੇ ਹੋਂ। 

Contact Us