ਜਿਵੇਂ ਕਿ ਇਹ ਗੱਲ ਸਾਰੇ ਜਾਣਦੇ ਹਨ, ਕਿ ਸ਼ੂਗਰ ਇੱਕ ਗੰਭੀਰ ਬਿਮਾਰੀ ਹੈ, ਜਿਸ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿਹਨਾਂ ਔਰਤਾਂ ਅਤੇ ਮਰਦਾਂ ਨੂੰ ਸ਼ੂਗਰ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਜਰੂਰਤ ਹੁੰਦੀ ਹੈ। ਉਹਨਾਂ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣਾ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਨੂੰ ਖਾਣਾ ਚਾਹੀਦਾ ਹੈ, ਤੇ ਨਾਲ ਹੀ ਇਸ ਤੋਂ ਪੀੜਿਤ ਲੋਕਾਂ ਨੂੰ ਸ਼ੂਗਰ ਵਰਗੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਇਸਦਾ ਸੇਵਨ ਬਲੱਡ ਸ਼ੂਗਰ ਦੇ ਪੱਧਰ ਨੂੰ ਖਰਾਬ ਕਰ ਸਕਦਾ ਹੈ। ਡਾਈਬਟੀਜ਼ ਤੋਂ ਪੀੜਿਤ ਮਰੀਜ਼ ਜੇਕਰ ਆਪਣੇ ਬਲੱਡ ਸ਼ੂਗਰ ਨੂੰ ਲੰਬੇ ਸਮੇਂ ਤੱਕ ਕੰਟਰੋਲ ਵਿੱਚ ਨਹੀਂ ਰੱਖ ਪਾਉਂਦੇ ਹਨ, ਤਾਂ ਇਸ ਸਮੱਸਿਆ ਦੇ ਕਾਰਣ ਉਹਨਾਂ ਦੇ ਸਰੀਰ ਦੇ ਅੰਗ ਵੀ ਫੇਲ੍ਹ ਹੋ ਸਕਦੇ ਹਨ। ਉਦਾਹਰਣ ਦੇ ਤੌਰ ਤੇ, ਵਿਅਕਤੀ ਦੇ ਗੁਰਦਿਆਂ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ, ਅਤੇ ਦਿਲ ਨਾਲ ਸਬੰਧਤ ਸਮੱਸਿਆਵਾਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸਦੇ ਨਾਲ ਹੀ ਜੇਕਰ ਆਪਣੀ ਛਾਤੀ ਦਾ ਦੁੱਧ ਚੁੰਘਾਉਣ ਵਾਲੀ ਔਰਤ ਨੂੰ ਡਾਇਬਟੀਜ਼ ਹੈ ਤਾਂ ਉਸਨੂੰ ਇਸ ਸਬੰਧ ਵਿੱਚ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਆਓ ਇਸ ਲੇਖ ਦੁਆਰਾ ਜਾਣਦੇ ਹਾਂ ਕਿ ਸ਼ੂਗਰ ਤੋਂ ਪੀੜਿਤ ਔਰਤਾਂ ਨੂੰ ਛਾਤੀ ਦਾ ਦੁੱਧ ਚੁੰਘਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਿਹੜੀਆਂ ਸਾਵਧਾਨੀਆਂ ਨੂੰ ਵਰਤਣਾ ਚਾਹੀਦਾ ਹੈ।
ਸ਼ੂਗਰ ਤੋਂ ਪੀੜਤ ਔਰਤਾਂ ਨੂੰ ਛਾਤੀ ਦਾ ਦੁੱਧ ਪਿਲਾਉਂਦੇ ਸਮੇਂ ਇਨ੍ਹਾਂ 5 ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
1.ਬਲੱਡ ਸ਼ੂਗਰ ਦੇ ਪੱਧਰ ਦੀ ਨਿਯਮਿਤ ਤੌਰ ‘ਤੇ ਜਾਂਚ ਕਰੋ।
ਆਮ ਤੌਰ ਤੇ ਸ਼ੂਗਰ ਰੋਗ ਤੋਂ ਪੀੜਿਤ ਔਰਤਾਂ ਨੂੰ ਆਪਣੇ ਬੱਚੇ ਨੂੰ ਦੁੱਧ ਚੁੰਘਾਉਂਦੇ ਸਮੇਂ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਤੇ ਉਹਨਾਂ ਨੂੰ ਦਿਨ ਵਿੱਚ ਕਈ ਵਾਰ ਆਪਣੇ ਬਲੱਡ ਸ਼ੂਗਰ ਦੇ ਪੱਧਰ ਦੀ ਜਾਂਚ ਕਰਨੀ ਚਾਹੀਦੀ ਹੈ। ਖਾਸ ਕਰਕੇ ਬਲੱਡ ਸ਼ੂਗਰ ਦੇ ਪੱਧਰ ਦੀ ਜਾਂਚ ਉਹਨਾਂ ਨੂੰ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਰਨੀ ਜਰੂਰੀ ਹੁੰਦੀ ਹੈ। ਤੁਸੀਂ ਜੇਕਰ ਕਿਸੇ ਵੀ ਕਿਸਮ ਦੀ ਦਵਾਈ ਜਾਂ ਇਨਸੁਲਿਨ ਦਾ ਸੇਵਨ ਕਰ ਰਹੇ ਹੋਂ, ਤਾਂ ਤੁਹਾਨੂੰ ਹਰ ਵਾਰੀ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਤੋਂ ਬਾਅਦ ਬਲੱਡ ਸ਼ੂਗਰ ਦੇ ਪੱਧਰ ਦੀ ਜਾਂਚ ਕਰਨਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।
2.ਆਪਣੀ ਖੁਰਾਕ ਦਾ ਧਿਆਨ ਰੱਖੋ
ਸ਼ੂਗਰ ਵਾਲੀਆਂ ਔਰਤਾਂ ਨੂੰ ਦੁੱਧ ਚੁੰਘਾਉਂਦੇ ਸਮੇਂ ਆਪਣੀ ਖੁਰਾਕ ਦਾ ਖ਼ਾਸ ਧਿਆਨ ਅਤੇ ਆਪਣੀ ਖੁਰਾਕ ਵਿੱਚ ਸੰਤੁਲਨ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਔਰਤਾਂ ਨੂੰ ਆਪਣੀ ਖੁਰਾਕ ਵਿੱਚ ਪ੍ਰੋਟੀਨ, ਗੁੰਝਲਦਾਰ ਕਾਰਬੋਹਾਈਡਰੇਟ ਅਤੇ ਸਿਹਤਮੰਦ ਚਰਬੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਹਨਾਂ ਚੀਜਾਂ ਨੂੰ ਖਾਣ ਨਾਲ ਤੁਹਾਡਾ ਬਲੱਡ ਸ਼ੂਗਰ ਦਾ ਪੱਧਰ ਸੰਤੁਲਿਤ ਰਹੇਗਾ। ਇਸਦੇ ਨਾਲ ਹੀ ਸ਼ੂਗਰ ਵਾਲੀਆਂ ਔਰਤਾਂ ਨੂੰ ਬਹੁਤ ਸਾਰਾ ਪਾਣੀ ਪੀ ਕੇ ਆਪਣੇ ਸਰੀਰ ਨੂੰ ਹਾਈਡਰੇਟਿਡ ਰੱਖਣਾ ਚਾਹੀਦਾ ਹੈ। ਜਦੋਂ ਔਰਤ ਦੇ ਸਰੀਰ ਵਿੱਚ ਕਾਫ਼ੀ ਪਾਣੀ ਹੁੰਦਾ ਹੈ, ਤਾਂ ਉਸਦੀ ਸਿਹਤ ਤੰਦਰੁਸਤ ਰਹਿੰਦੀ ਹੈ ਅਤੇ ਦੁੱਧ ਦਾ ਉਤਪਾਦਨ ਵੀ ਸਹੀ ਰਹਿੰਦਾ ਹੈ।
3.ਦਿਨ ਵਿੱਚ ਕਈ ਵਾਰ ਥੋੜ੍ਹਾ-ਥੋੜ੍ਹਾ ਖਾਣਾ ਖਾਓ।
ਸ਼ੂਗਰ ਤੋਂ ਪੀੜਿਤ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਦਿਨ ਵਿੱਚ ਕਈ ਵਾਰ ਥੋੜ੍ਹਾ-ਥੋੜ੍ਹਾ ਖਾਣਾ-ਖਾਣਾ ਚਾਹੀਦਾ ਹੈ। ਥੋੜ੍ਹਾ-ਥੋੜ੍ਹਾ ਖਾਣਾ ਔਰਤਾਂ ਦੇ ਬਲੱਡ ਸ਼ੂਗਰ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ। ਇਸ ਦੌਰਾਨ ਔਰਤਾਂ ਨੂੰ ਦਿਨ ਵੇਲੇ ਸਮੇਂ-ਸਮੇਂ ‘ਤੇ ਸਿਹਤਮੰਦ ਸਨੈਕਸ ਜਿਵੇਂ ਸਪ੍ਰਾਉਟ, ਭੁੰਨੇ ਹੋਏ ਛੋਲੇ ਆਦਿ ਨੂੰ ਖਾਣਾ ਚਾਹੀਦਾ ਹੈ। ਇਸਦੇ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਅਤੇ ਬਲੱਡ ਸ਼ੂਗਰ ਵਿੱਚ ਅਚਾਨਕ ਵਾਧੇ ਜਾਂ ਘਾਟੇ ਦਾ ਖ਼ਤਰਾ ਵੀ ਘੱਟਦਾ ਹੈ। ਇਸ ਦੌਰਾਨ ਇੱਕ ਗੱਲ ਨੂੰ ਧਿਆਨ ਵਿੱਚ ਰੱਖੋਂ ਕਿ ਆਪਣੀ ਡਾਈਟ ਵਿੱਚ ਸਨੈਕਸ ਵਰਗੀਆਂ ਚੀਜ਼ਾਂ ਸ਼ਾਮਿਲ ਨਾ ਕਰੋ। ਇਸਦੇ ਨਾਲ ਬਲੱਡ ਸ਼ੂਗਰ ਅਚਾਨਕ ਵੱਧ ਸਕਦਾ ਹੈ, ਜੋ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੋਵੇਗਾ।
4. ਸਮੇਂ ਸਿਰ ਦਵਾਈ ਲਓ
ਸ਼ੂਗਰ ਤੋਂ ਪੀੜਿਤ ਔਰਤਾਂ ਨੂੰ ਡਾਕਟਰ ਦੁਆਰਾ ਦੱਸੀਆਂ ਗਈਆਂ ਦਵਾਈਆਂ ਜਾਂ ਇਨਸੁਲਿਨ ਨੂੰ ਸਮੇਂ ਸਿਰ ਅਤੇ ਨਿਯਮਿਤ ਤੌਰ ‘ਤੇ ਲੈਣੀਆਂ ਚਾਹੀਦੀਆਂ ਹਨ। ਇਸਦੇ ਨਾਲ ਤੁਹਾਡਾ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ ਵਿੱਚ ਰਹੇਗਾ ਅਤੇ ਬੱਚੇ ਨੂੰ ਦੁੱਧ ਚੁੰਘਾਉਣ ਵਿੱਚ ਵੀ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਵੇਗੀ। ਜੇਕਰ ਤੁਹਾਨੂੰ ਕਦੇ ਮਹਿਸੂਸ ਹੁੰਦਾ ਹੈ ਕਿ ਦੁੱਧ ਪਿਲਾਉਣ ਤੋਂ ਬਾਅਦ ਤੁਹਾਡੀ ਸਿਹਤ ‘ਤੇ ਬੁਰਾ ਪ੍ਰਭਾਵ ਪੈ ਰਿਹਾ, ਤੁਹਾਨੂੰ ਕਮਜ਼ੋਰੀ ਜਾਂ ਚੱਕਰ ਆਉਣੇ ਮਹਿਸੂਸ ਹੁੰਦੇ ਹਨ, ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
5.ਕੈਫੀਨ ਤੋਂ ਦੂਰੀ ਬਣਾ ਕੇ ਰੱਖੋ।
ਸ਼ੂਗਰ ਤੋਂ ਪੀੜਿਤ ਔਰਤਾਂ ਨੂੰ ਜ਼ਿਆਦਾਤਰ ਕੈਫੀਨ ਦੇ ਸੇਵਨ ਤੋਂ ਆਪਣਾ ਬਚਾਵ ਕਰਨਾ ਚਾਹੀਦਾ ਹੈ। ਖ਼ਾਸ ਤੋਰ ਤੇ ਜਿਹੜੀਆਂ ਔਰਤਾਂ ਆਪਣੇ ਬੱਚੇ ਨੂੰ ਦੁੱਧ ਚੁੰਘਾਉਂਦੀਆਂ ਹਨ ਉਹਨਾਂ ਨੂੰ ਇਸਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਔਰਤ ਕੈਫੀਨ ਦਾ ਸੇਵਨ ਜ਼ਿਆਦਾ ਕਰਦੀ ਹੈ ਤਾਂ ਉਹ ਉਹਨਾਂ ਦੇ ਬਲੱਡ ਸ਼ੂਗਰ ਦੇ ਪੱਧਰ ਨੂੰ ਖ਼ਰਾਬ ਕਰ ਸਕਦਾ ਹੈ। ਕੈਫੀਨ ਵਾਲੀਆਂ ਚੀਜ਼ਾਂ ਜਿਵੇਂ ਕਿ ਕੌਫੀ, ਕੋਲਡ ਡਰਿੰਕਸ ਜਾਂ ਐਨਰਜੀ ਡਰਿੰਕਸ ਆਦਿ ਚੀਜਾਂ ਦਾ ਸੇਵਨ ਸ਼ੂਗਰ ਵਾਲੀਆਂ ਔਰਤਾਂ ਲਈ ਚੰਗੀ ਨਹੀਂ ਹੈ। ਇਹ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਸ਼ੂਗਰ ਤੋਂ ਪੀੜਿਤ ਔਰਤਾਂ ਨੂੰ ਅਜਿਹੀ ਕੋਈ ਵੀ ਡਰਿੰਕ ਨਹੀਂ ਲੈਣੀ ਚਾਹੀਦੀ ਜੋ ਤੁਹਾਡੇ ਬਲੱਡ ਸ਼ੂਗਰ ਨੂੰ ਪ੍ਰਭਾਵਿਤ ਕਰੇ। ਇਸਦੀ ਬਜਾਏ ਤੁਸੀਂ ਨਾਰੀਅਲ ਪਾਣੀ ਜਾਂ ਹਰਬਲ ਚਾਹ ਵਰਗੀਆਂ ਚੀਜਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹੋਂ।
ਸਿੱਟਾ : ਅੱਜ ਦੇ ਸਮੇਂ ਵਿੱਚ ਸ਼ੂਗਰ ਦੀ ਸਮੱਸਿਆ ਲੋਕਾਂ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਹੈ। ਹਾਲਾਂਕਿ ਸ਼ੂਗਰ ਹੋਣ ਦੇ ਬਾਵਜੂਦ ਵੀ ਇੱਕ ਮਾਂ ਆਪਣੇ ਬੱਚੇ ਨੂੰ ਆਸਾਨੀ ਨਾਲ ਅਤੇ ਸੁਰੱਖਿਅਤ ਢੰਗ ਨਾਲ ਛਾਤੀ ਦਾ ਦੁੱਧ ਚੁੰਘਾ ਸਕਦੀ ਹੈ,ਇਸ ਦੌਰਾਨ ਔਰਤ ਨੂੰ ਸਿਰਫ ਥੋੜ੍ਹੀ ਜਿਹੀ ਸਮਝ ਅਤੇ ਨਿਯਮਤ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ ਜਿਵੇਂ ਬਲੱਡ ਸ਼ੂਗਰ ਦੇ ਪੱਧਰ ਦੀ ਨਿਯਮਿਤ ਜਾਂਚ ਕਰਵਾਣਾ, ਆਪਣੀ ਖੁਰਾਕ ਦਾ ਧਿਆਨ ਰੱਖਣਾ, ਸਮੇਂ ਸਿਰ ਦਵਾਈ ਦਾ ਲੈਣਾ ਅਤੇ ਕੈਫੀਨ ਤੋਂ ਦੂਰ ਰਹਿਣਾ ਆਦਿ। ਜੇਕਰ ਤੁਸੀਂ ਵੀ ਸ਼ੂਗਰ ਰੋਗ ਤੋਂ ਪੀੜਿਤ ਹੋਂ ਅਤੇ ਇਸਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਹੀ ਅਮੈਰੀਟਸ ਹਸਪਤਾਲ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਨਹਿਰਾਂ ਤੋਂ ਇਸਦੇ ਬਾਰੇ ਜਾਣਕਾਰੀ ਲੈ ਸਕਦੇ ਹੋਂ।